ਚੰਡੀਗੜ੍ਹ — ਲੜਕੀਆਂ ਆਪਣੇ ਹੱਥਾਂ ਨੂੰ ਖੂਬਸੂਰਤ ਬਣਾਉਣ ਲਈ ਫੈਸ਼ਨ ਦੇ ਹਿਸਾਬ ਨਾਲ ਅਲਗ-ਅਲਗ ਤਰ੍ਹਾਂ ਦੇ ਨੇਲ ਆਰਟ ਕਰਵਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਖਬਾਰ ਨੇਲ ਆਰਟ ਕਰਨ ਦੇ ਕੁਝ ਅਸਾਨ ਕਦਮ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਅਖਬਾਰ ਨੇਲ ਆਰਟ।
ਸਮੱਗਰੀ :
- ਬੇਸ ਕੋਟ
- ਸਫ਼ੈਦ ਨੇਲ ਪਾਲਿੱਸ਼
- ਕੈਂਚੀ
- ਪਾਣੀ
- ਅਖ਼ਬਾਰ
ਲਗਾਉਣ ਦਾ ਤਰੀਕਾ :
- ਸਭ ਤੋਂ ਪਹਿਲਾਂ ਬੇਸ ਕੋਟ ਨੇਲ ਪਾਲਿਸ਼ ਲਗਾ ਲਓ।
- ਬੇਸ ਕੋਟ ਸੁੱਕਣ ਤੋਂ ਬਾਅਦ ਸਫ਼ੈਦ ਰੰਗ ਦੀ ਨੇਲ ਪਾਲਿੱਸ਼ ਲਗਾਉਣੀ ਚਾਹੀਦੀ ਹੈ।
- ਸਫ਼ੈਦ ਰੰਗ ਦੀ ਜਗ੍ਹਾਂ ਹੋਰ ਰੰਗ ਵੀ ਲਗਾ ਸਕਦੇ ਹੋ।
- ਹੁਣ ਕੈਂਚੀ ਨਾਲ ਅਖ਼ਬਾਰ ਦੇ ਛੋਟੇ ਟੁਕੜੇ ਕੱਟ ਲਓ।
- ਹੁਣ ਅਖ਼ਬਾਰ ਦੇ ਟੁਕੜੇ ਨੂੰ ਪਾਣੀ 'ਚ ਭਿਓਂ ਕੇ ਆਪਣੇ ਨਹੁੰ 'ਤੇ 10 ਤੋਂ 15 ਸੈਕਿੰਡ ਲਈ ਰੱਖੋ ਅਤੇ ਹਟਾ ਲਓ।
- ਇਸ ਨੂੰ ਹੋਰ ਵੀ ਆਪਣੀ ਪਸੰਦ ਦੇ ਹਿਸਾਬ ਨਾਲ ਆਪਣੇ ਕੱਪੜਿਆਂ ਨਾਲ ਮੈਚਿੰਗ ਕਰ ਸਕਦੇ ਹੋ।
- ਬਸ ਹੋ ਗਿਆ ਅਖ਼ਬਾਰ ਦਾ ਨੇਲ ਆਰਟ।
ਹਰੇ ਮਟਰ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਅਪਣਾਓ ਇਹ ਟਿੱਪਸ
NEXT STORY